Chandigarh, October 18: S. Gurdev Singh IAS (Retd.) was today unanimously re-elected as the President of the Sikh Educational Society (SES) for the next five-year term at the General Body meeting of the Society held here at Guru Gobind Singh College for Women, Sector-26. He has been leading this prestigious institution since 2004. Under his leadership, the Society, which comprises eight educational institutions in Chandigarh and Punjab, has significantly contributed to education, religion, culture, literature, and sports.
Exercising the powers vested in him by the General House, the President re-nominated Col. (Retd.) Jasmer Singh Bala as Secretary of the Society. Dr Birendra Kaur and Advocate Karandeep Singh Cheema have been reappointed as Vice President and Joint Secretary, respectively.
In his annual report, Secretary Col. (Retd.) Jasmer Singh Bala noted that all educational institutions managed by the Society are consistently progressing. The budget for the upcoming year was unanimously approved by the General House. He stated that the financial position of all institutions is satisfactory and none of them bear any significant liabilities.
During this event, several senior members of the society, including Vice Chancellor of Guru Nanak Dev University, Dr. Karamjit Singh, Dr. Dharamjit Singh, Vice Chancellor of Baba Bhag Singh University, renowned economist Dr S S Johl, former SGPC president Gobind Singh Longowal, Col (Retd) SS Mann, Dr G S Dhillon, Dr Ujjagar Singh Dhaliwal and Dr Jaspal Singh Randhawa highlighted that the educational institutions of the Sikh Educational Society are achieving new heights. They credited this progress to the capable leadership of S. Gurdev Singh and the effective planning of Col (Retd.) Jasmer Singh Bala.
ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਸਰਦਾਰ ਗੁਰਦੇਵ ਸਿੰਘ ਨੂੰ ਅੱਜ ਚੰਡੀਗੜ੍ਹ ਦੀ ਨਾਮਵਾਰ ਸੰਸਥਾ ਸਿੱਖ ਐਜੂਕੇਸ਼ਨਲ ਸੁਸਾਇਟੀ ਦਾ ਅਗਲੀ ਪੰਜ ਸਾਲਾ ਮਿਆਦ ਲਈ ਸਰਬ ਸੰਮਤੀ ਨਾਲ ਮੁੜ ਪ੍ਰਧਾਨ ਚੁਣ ਲਿਆ ਗਿਆ ਹੈ। ਉਹ 2004 ਤੋਂ ਲਗਾਤਾਰ ਇਸ ਸੁਸਾਇਟੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਂਦੇ ਆ ਰਹੇ ਹਨ ਜਿਹੜੀ ਚੰਡੀਗੜ੍ਹ ਤੇ ਪੰਜਾਬ ਵਿਚ ਅੱਠ ਵਿਦਿਅਕ ਸੰਸਥਾਵਾਂ ਰਾਹੀਂ ਸਿੱਖਿਆ ਦੇ ਨਾਲ ਨਾਲ ਧਾਰਮਿਕ, ਸਭਿਆਚਾਰਕ, ਸਾਹਿਤਕ ਅਤੇ ਖੇਡਾਂ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।
ਸਰਦਾਰ ਗੁਰਦੇਵ ਸਿੰਘ ਨੇ ਇਸ ਮੌਕੇ ਉਹਨਾਂ ਨੂੰ ਮੁੜ ਪ੍ਰਧਾਨ ਚੁਣਨ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਦੀ ਤਰਾਂ ਹੀ ਮੈਂਬਰਾਂ ਦੀ ਚਾਹਤ ਅਨੁਸਾਰ ਸੁਸਾਇਟੀ ਨੂੰ ਹੋਰ ਬੁਲੰਦੀਆਂ ਉਤੇ ਲੈ ਕੇ ਜਾਣ ਲਈ ਜੀਅ-ਜਾਨ ਨਾਲ ਕੰਮ ਕਰਦੇ ਰਹਿਣਗੇ। ਉਹਨਾਂ ਜਨਰਲ ਹਾਊਸ ਵਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੇਵਾ ਮੁਕਤ ਕਰਨਲ ਜਸਮੇਰ ਸਿੰਘ ਬਾਲਾ ਨੂੰ ਸੁਸਾਇਟੀ ਦਾ ਮੁੜ ਸਕੱਤਰ ਨਾਮਜ਼ਦ ਕੀਤਾ ਜਿਹੜੇ ਪਿਛਲੇ ਤਿੰਨ ਦਹਾਕਿਆਂ ਤੋਂ ਇਸ ਸੁਸਾਇਟੀ ਦੇ ਵੱਖ ਵੱਖ ਅਹੁਦਿਆਂ ਉਤੇ ਰਹਿ ਕੇ ਸੇਵਾ ਨਿਭਾਉਂਦੇ ਆ ਰਹੇ ਹਨ। ਡਾ ਬਰਿੰਦਰਾ ਕੌਰ ਨੂੰ ਉਪ ਪ੍ਰਧਾਨ ਅਤੇ ਐਡਵੋਕੇਟ ਕਰਨਦੀਪ ਸਿੰਘ ਚੀਮਾ ਨੂੰ ਮੁੜ ਤੋਂ ਜਾਇੰਟ ਸਕੱਤਰ ਨਾਮਜ਼ਦ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਸੀਨੀਅਰ ਮੈਂਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ, ਪ੍ਰਸਿੱਧ ਅਰਥਸ਼ਾਸਤਰੀ ਡਾ. ਐਸ.ਐਸ. ਜੌਹਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਕਰਨਲ (ਸੇਵਾਮੁਕਤ) ਐਸ.ਐਸ. ਮਾਨ, ਡਾ. ਜੀ.ਐਸ. ਢਿੱਲੋਂ, ਡਾ. ਉਜਾਗਰ ਸਿੰਘ ਧਾਲੀਵਾਲ ਅਤੇ ਡਾ. ਜਸਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਐਜੂਕੇਸ਼ਨਲ ਸੁਸਾਇਟੀ ਦੇ ਵਿਦਿਅਕ ਅਦਾਰੇ ਨਵੀਆਂ ਉਚਾਈਆਂ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਇਸ ਤਰੱਕੀ ਦਾ ਸਿਹਰਾ ਸਰਦਾਰ ਗੁਰਦੇਵ ਸਿੰਘ ਦੀ ਯੋਗ ਅਗਵਾਈ ਅਤੇ ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ ਦੀ ਪ੍ਰਭਾਵਸ਼ਾਲੀ ਵਿਉਂਤਬੰਦੀ ਨੂੰ ਦਿੱਤਾ।
🎉 Congratulations to all the SES Office Bearers who guide us always 🎉